ਔਰਤਾਂ ਨੂੰ ਆਦਮੀਆਂ ਦੇ ਬਰਾਬਰ ਮਜ਼ਦੂਰੀ ਕਦੋਂ ਮਿਲੇਗੀ 

ਅਰਥਚਾਰੇ ਦੀ ਗੱਲ ਕਰਨ ਲੱਗਿਆਂ ਅਕਸਰ ਬੇਰੁਜਗਾਰੀ ਦੀ ਸਥਿਤੀ ਦੀ ਗੱਲ ਤਾਂ ਹੋ ਜਾਂਦੀ ਹੈ ਪਰ ਇੱਕ ਹੋਰ ਅਹਿਮ ਸੂਚਕ ‘ਕਿਰਤ ਸ਼ਕਤੀ ਹਿੱਸੇਦਾਰੀ ਦਰ’ ਅੱਖੋਂ ਓਹਲੇ ਰਹਿ ਜਾਂਦਾ ਹੈ। ਬੇਰੁਜਗਾਰੀ ਦਰ ਉਹਨਾਂ ਲੋਕਾਂ ਦੀ ਦਰ ਹੈ ਜਿਹਨਾਂ ਨੂੰ ਕੰਮ ਦੀ ਭਾਲ਼ ਕਰਨ ’ਤੇ ਵੀ ਕੰਮ ਨਹੀਂ ਮਿਲ਼ਦਾ। ਇਹਨਾਂ ਅਰਥਾਂ ਵਿੱਚ ਬੇਰੁਜਗਾਰੀ ਦਰ ਅਰਥਚਾਰੇ ਦੀ ਸਥਿਤੀ ਦਾ ਜਾਇਜਾ ਲੈਣ ਲਈ ਅਹਿਮ ਕਾਰਕ ਹੈ। ਪਰ ਜੇ ਕਿਸੇ ਅਰਥਚਾਰੇ ਵਿੱਚ ਕੰਮ ਦੀ ਭਾਲ਼ ਵਿੱਚ ਲੱਗੇ ਲੋਕਾਂ ਦੀ ਗਿਣਤੀ ਹੀ ਲਗਾਤਾਰ ਘਟ ਰਹੀ ਹੋਵੇ ਤਾਂ ਬੇਰੁਜਗਾਰੀ ਦਰ ਦਾ ਅੰਕੜਾ ਅਧੂਰੀ ਤਸਵੀਰ ਪੇਸ਼ ਕਰਦਾ ਹੈ। ਡਿੱਗ ਰਹੀ ‘ਕਿਰਤ ਸ਼ਕਤੀ ਹਿੱਸੇਦਾਰੀ ਦਰ’ ਅਰਥਚਾਰੇ ਦੀ ਹਾਲਤ ਲਈ ਉੱਕਾ ਹੀ ਚੰਗੇਰਾ ਸੰਕੇਤ ਨਹੀਂ ਕਿਉਂਜੋ ਇਹ ਦੱਸਦਾ ਹੈ ਕਿ ਘੱਟ ਆਮਦਨ ਤੇ ਨੌਕਰੀ ਦੀ ਅਣਥੱਕ ਭਾਲ਼ ਦੇ ਬਾਵਜੂਦ ਲੋਕਾਂ ਨੂੰ ਰੁਜਗਾਰ ਨਹੀਂ ਮਿਲ਼ਦਾ ਜਿਸ ਤੋਂ ਨਿਰਾਸ਼ ਹੋ ਉਹ ਕੰਮ ਦੀ ਭਾਲ਼ ਹੀ ਛੱਡ ਜਾਂਦੇ ਹਨ ਤੇ ਜਾਂ ਤਾਂ ਆਪਣੇ ਕਿਸੇ ਧੀ-ਪੁੱਤ ਜਾਂ ਹੋਰ ਸਕੇ ਦੀ ਕਮਾਈ ਸਹਾਰੇ ਦਿਨ ਕੱਟੀ ਕਰਦੇ ਹਨ ਜਾਂ ਸੜਕ ਕਿਨਾਰੇ ਕੋਈ ਰੇਹੜੀ, ਖੋਖਾ ਆਦਿ ਲਾ ਰੋਜੀ-ਰੋਟੀ ਦਾ ਜੁਗਾੜ ਕਰਦੇ ਹਨ।

ਸੰਸਥਾ ਸੀਐੱਮਆਈਈ ਵੱਲੋਂ ਜਾਰੀ ਅੰਕੜਿਆਂ ਨੇ ਦੱਸਿਆ ਕਿ 2022-23 ਵਿੱਚ ਦੇਸ਼ ਅੰਦਰ ਕੁੱਲ ਰੁਜਗਾਰ ਸ਼ੁਦਾ ਕਾਮਿਆਂ ਦੀ ਗਿਣਤੀ (15 ਸਾਲ ਜਾਂ ਇਸਤੋਂ ਵੱਧ ਉਮਰ ਦੇ ਵਿਅਕਤੀ ਜੋ ਕੰਮ ’ਤੇ ਲੱਗੇ ਹੋਣ ਜਾਂ ਕੰਮ ਦੀ ਭਾਲ਼ ਵਿੱਚ ਹੋਣ ਦਾ ਅੰਕੜਾ) ਮੂਧੇ ਮੂੰਹ ਡਿੱਗੀ ਹੈ। 2017-18 ਵਿੱਚ ਇਹ 50 ਫੀਸਦੀ ਸੀ ਜੋ ਘਟਕੇ ਹੁਣ ਸਿਰਫ 39.8 ਫੀਸਦੀ ਰਹਿ ਗਈ। ਜਾਣੀ ਕਿ ਕੁੱਲ 100 ਬੰਦਿਆਂ ’ਚੋਂ ਸਿਰਫ 39 ਕੁ ਨੂੰ ਹੀ ਰੁਜਗਾਰ ਮਿਲ਼ ਪਾ ਰਿਹਾ ਹੈ। ਔਰਤਾਂ ਦੇ ਮਾਮਲੇ ਵਿੱਚ ਇਹ ਦਰ ਸਿਰਫ 8 ਫੀਸਦੀ ਹੈ ਜਾਣੀ 100 ਔਰਤਾਂ ’ਚੋਂ ਸਿਰਫ 8 ਔਰਤਾਂ ਹੀ ਨੌਕਰੀ ’ਤੇ ਲੱਗੀਆਂ ਹਨ। ਭਾਵ ਇਹ ਕਿ ਭਾਰਤ ਵਿੱਚ ਕੰਮ ਕਰਨ ਯੋਗ ਔਰਤਾਂ ਦਾ 90% ਤੋਂ ਵੱਧ ਹਿੱਸਾ ਨੌਕਰੀ ਦੀ ਭਾਲ਼ ਵਿੱਚ ਵੀ ਨਹੀਂ ਹੈ! ਏਸ਼ੀਆ, ਲਾਤੀਨੀ ਅਮਰੀਕਾ ਅਤੇ ਅਫਰੀਕਾ ਦੇ ਕਈ ਘੱਟ ਵਿਕਸਿਤ ਮੁਲਕਾਂ ਵਿੱਚ ਕਿਰਤ ਸ਼ਕਤੀ ਦੀ ਇਹ ਦਰ ਭਾਰਤ ਦੇ ਮੁਕਾਬਲੇ ਕਿਤੇ ਬਿਹਤਰ ਹੈ। ਸੰਸਾਰ ਕਿਰਤ ਜਥੇਬੰਦੀ ਮੁਤਾਬਕ ਇੰਡੋਨੇਸ਼ੀਆ ਵਿੱਚ ਇਹ ਦਰ 67%, ਦੱਖਣੀ ਕੋਰੀਆ 63%, ਬ੍ਰਾਜੀਲ 64%, ਅਰਜਨਟੀਨਾ 58% ਅਤੇ ਗੁਆਂਢੀ ਮੁਲਕ ਬੰਗਲਾਦੇਸ਼ ਦੀ ਦਰ 60% ਹੈ।

ਜਿਸ ਰਫਤਾਰ ਨਾਲ਼ ਦੇਸ਼ ਦਾ ਅਰਥਚਾਰਾ ਅੱਗੇ ਵਧ ਰਿਹਾ ਹੈ, ਉਸ ਹਿਸਾਬ ਨਾਲ਼ 2027 ਤੱਕ ਭਾਰਤ ਦੁਨੀਆਂ ਦਾ ਪੰਜਵਾਂ ਵੱਡਾ ਅਰਥ ਚਾਰਾ ਬਣ ਜਾਵੇਗਾ ਪਰ ਦੂਜੇ ਪਾਸੇ ਮੁਲਕ ਅੰਦਰ ਕਾਮੇ-ਕਿਰਤੀਆਂ ਦੀ ਹਾਲਤ ਬਦਤਰ ਹੁੰਦੀ ਜਾ ਰਹੀ ਹੈ। ਸੀਐੱਮਆਈਈ ਦੇ ਅੰਕੜੇ ਦੱਸਦੇ ਹਨ ਕਿ ਕਿਰਤ ਸ਼ਕਤੀ ਵਿੱਚ ਔਰਤਾਂ ਦੀ ਹਿੱਸੇਦਾਰੀ ਜਾਂ ਕਿਰਤ ਸ਼ਕਤੀ ਹਿੱਸੇਦਾਰੀ ਦਰ, ਜੋ ਪਹਿਲਾਂ ਵੀ ਬਹੁਤੀ ਚੰਗੀ ਨਹੀਂ ਸੀ ਹੁਣ ਘਟਕੇ ਸਿਰਫ 8 ਫੀਸਦੀ ਰਹਿ ਗਈ ਹੈ। 2016-17 ਵਿੱਚ ਇਹ ਅੰਕੜਾ 15% ਅਤੇ 2018-19 ਵਿੱਚ 12% ਸੀ।

ਜਥੇਬੰਦਕ ਅਤੇ ਗੈਰ-ਜਥੇਬੰਦਕ ਖੇਤਰ ਵਿੱਚ ਔਰਤਾਂ ਦੀ ਭੂਮਿਕਾ ਅਤੇ ਲੁੱਟ ਜਥੇਬੰਦਕ ਖੇਤਰ ਨੂੰ ਆਮ ਕਰਕੇ ਵਧੇਰੇ ਟਿਕਾਊ ਰੁਜਗਾਰ ਮੰਨਿਆ ਜਾਂਦਾ ਹੈ ਜਿੱਥੇ ਮਜਦੂਰਾਂ ਨੂੰ ਇੱਕ ਹੱਦ ਤੱਕ ਮਾੜੀਆਂ-ਮੋਟੀਆਂ ਸਹੂਲਤਾਂ ਵੀ ਹਾਸਲ ਹੋ ਜਾਂਦੀਆਂ ਹਨ ਜਦਕਿ ਗੈਰ-ਜਥੇਬੰਦਕ ਖੇਤਰ ਵਿੱਚ ਮਜਦੂਰ ਆਮ ਕਰਕੇ ਬਿਨਾਂ ਕਿਸੇ ਰੁਜਗਾਰ ਸੁਰੱਖਿਆ ਦੇ, ਬਿਨਾਂ ਕਿਸੇ ਸਹੂਲਤ ਦੇ ਕੰਮ ਕਰਦੇ ਹਨ। ਇਸ ਮਾਮਲੇ ਵਿੱਚ ਵੀ ਔਰਤਾਂ ਦੀ ਹਾਲਤ ਮਰਦ ਮਜਦੂਰਾਂ ਨਾਲ਼ੋਂ ਵੱਧ ਭੈੜੀ ਹੈ। ਸਰਮਾਏਦਾਰਾਂ ਵੱਲੋਂ ਔਰਤਾਂ ਦੀ ਕਿਰਤ ਨੂੰ ਅਸੁਰੱਖਿਅਤ ਗੈਰ-ਜਥੇਬੰਦ ਕੰਮ ਰਾਹੀਂ ਵੱਧੋ ਤੋਂ ਵੱਧ ਨਿਚੋੜਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਲੌਕਡਾਊਨ ਤੋਂ ਬਾਅਦ ਜਥੇਬੰਦਕ ਖੇਤਰ ਨਾਲ਼ੋਂ ਔਰਤਾਂ ਦੀ ਹਿੱਸੇਦਾਰੀ ਗੈਰ-ਜਥੇਬੰਦਕ ਖੇਤਰ ਵਿੱਚ ਵਧੀ ਹੈ। ਸਾਲ 2018-19 ਵਿੱਚ ਕੁੱਲ ਕਾਮਾ ਔਰਤਾਂ ਦਾ ਲਗਭਗ 59 ਫੀਸਦੀ (39% ਖੇਤੀਬਾੜੀ ਅਤੇ 20% ਘਰੇਲੂ ਕੰਮ ਧੰਦੇ ਵਿੱਚ) ਗੈਰ-ਜਥੇਬੰਦਕ ਖੇਤਰ ਦੇ ਧੰਦਿਆਂ ਵਿੱਚ ਲੱਗਿਆ ਹੋਇਆ ਸੀ ਜੋ 2021 ਵਿੱਚ ਵਧਕੇ 67% ਹੋ ਗਿਆ। ਇਸ ਗੈਰ-ਜਥੇਬੰਦ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਅਕਸਰ ਹੀ ਆਰਥਿਕ ਲੁੱਟ ਦੇ ਨਾਲ਼-ਨਾਲ਼ ਸਰੀਰਕ ਸ਼ੋਸ਼ਣ, ਗਾਲ੍ਹ-ਮੰਦਾ ਆਦਿ ਦਾ ਸ਼ਿਕਾਰ ਵੀ ਹੁੰਦੀਆਂ ਹਨ। ਔਰਤ ਮਜਦੂਰਾਂ ਤੋਂ ਅਕਸਰ ਕੰਮ ਤਾਂ ਮਰਦ ਮਜਦੂਰਾਂ ਦੇ ਬਰਾਬਰ ਲਿਆ ਜਾਂਦਾ ਹੈ ਪਰ ਤਨਖਾਹ ਉਹਨਾਂ ਮੁਕਾਬਲੇ ਬਹੁਤ ਘੱਟ ਦਿੱਤੀ ਜਾਂਦੀ ਹੈ।

ਸਰਮਾਏਦਾਰਾ ਪ੍ਰਬੰਧ ਸਸਤੀ ਤੋਂ ਸਸਤੀ ਕਿਰਤ ਸ਼ਕਤੀ ਚਾਹੁੰਦਾ ਹੈ ਤਾਂ ਜੋ ਮਜਦੂਰਾਂ ਦੀ ਕਿਰਤ ਨੂੰ ਲੁੱਟਕੇ ਵੱਧੋ ਤੋਂ ਵੱਧ ਮੁਨਾਫਾ ਕਮਾ ਸਕੇ। ਇਸੇ ਲਈ ਇਸ ਪ੍ਰਬੰਧ ਵਿੱਚ ਔਰਤਾਂ, ਬੱਚਿਆਂ, ਪ੍ਰਵਾਸੀ ਕਾਮਿਆਂ ਆਦਿ ਦੀ ਭਿਅੰਕਰ ਲੁੱਟ ਹੁੰਦੀ ਹੈ ਤੇ ਅਕਸਰ ਉਹਨਾਂ ਨੂੰ ਕਨੂੰਨ ਵੱਲ਼ੋਂ ਤੈਅਸ਼ੁਦਾ ਨੇਮਾਂ ਅਧੀਨ ਉਜਰਤਾਂ ਤੇ ਹੋਰ ਸਹੂਲਤਾਂ ਵੀ ਨਹੀਂ ਮਿਲ਼ਦੀਆਂ। ਭਾਰਤ ਵਿੱਚ ਵੀ ਔਰਤਾਂ, ਬਾਲ ਮਜਦੂਰਾਂ ਤੇ ਪ੍ਰਵਾਸੀ ਕਾਮਿਆਂ ਦੀ ਕਿਰਤ ਨੂੰ ਸਰਮਾਏਦਾਰਾਂ ਵੱਲ਼ੋਂ ਲੁੱਟਿਆ ਜਾਂਦਾ ਹੈ। ਪਰ ਦੂਜੇ ਪਾਸੇ ਆਰਥਿਕ ਮੰਦੀ ਜਾਂ ਸੁਸਤੀ ਦਾ ਪਹਿਲਾ ਸ਼ਿਕਾਰ ਵੀ ਅਕਸਰ ਔਰਤ ਮਜਦੂਰ ਹੀ ਬਣਦੀਆਂ ਹਨ। ਕਰੋਨਾ ਕਾਲ ਤੋਂ ਬਾਅਦ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਬੇਰੁਜਗਾਰੀ ਦੀ ਵੱਧ ਮਾਰ ਔਰਤ ਮਜਦੂਰਾਂ ’ਤੇ ਪਈ ਹੈ ਤੇ ਉਹ ਕਿਰਤ ਮੰਡੀ ਵਿੱਚੋਂ ਬਾਹਰ ਧੱਕੀਆਂ ਗਈਆਂ ਹਨ। ਪਰ ਅਜਿਹਾ ਨਹੀਂ ਕਿ ਔਰਤਾਂ ਇਸ ਨਾਲ਼ ਵਿਹਲੀਆਂ ਹੋ ਗਈਆਂ ਸਗੋਂ ਔਰਤ, ਮਰਦ ਵਿਚਾਲੇ ਜੋ ਕੰਮ ਵੰਡ ਹੈ ਉਸ ਸਦਕਾ ਸਮਾਜਿਕ ਪੈਦਾਵਾਰ ਵਿੱਚ ਸ਼ਾਮਿਲ ਔਰਤਾਂ ਆਪਣੀ ਕਿਰਤ ਸ਼ਕਤੀ ਦਾ ਵੱਡਾ ਹਿੱਸਾ ਅਜਿਹੇ ਕੰਮਾਂ ਵਿੱਚ ਖਰਚਦੀਆਂ ਹਨ ਜਿਨ੍ਹਾਂ ਬਦਲੇ ਉਨ੍ਹਾਂ ਨੂੰ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ। ਘਰ ਵਿੱਚ ਖਾਣਾ ਪਕਾਉਣਾ, ਬੱਚਿਆਂ, ਬਜ਼ੁਰਗਾ ਅਤੇ ਘਰ ਦੀ ਸਾਂਭ ਸੰਭਾਲ ਆਦਿ ਅੱਜ ਵੀ ਉਹਨਾਂ ਦਾ ਮੁੱਖ ਕੰਮ ਸਮਝਿਆ ਜਾਂਦਾ ਹੈ। ਇੱਕ ਸਰਵੇਖਣ ਮੁਤਾਬਿਕ ਜੇ ਇਸ ਕੰਮ ਨੂੰ ਵੀ ਅਰਥਚਾਰੇ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਹ ਕੁੱਲ ਘਰੇਲੂ ਪੈਦਾਵਾਰ ਦਾ ਲੱਗਭੱਗ 40% ਬਣੇਗਾ। ਬਹੁਗਿਣਤੀ ਔਰਤਾਂ ਲਈ ਇਹ ਕੰਮ ਦਾ ਬੋਝ ਉਹ ਜੰਜੀਰਾਂ ਹਨ ਜੋ ਉਹਨਾਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਬੰਦ ਕਰਕੇ ਸਮਾਜਿਕ ਪੈਦਾਵਾਰ ਵਿੱਚ ਹਿੱਸਾ ਲੈਣ ਤੋਂ ਰੋਕਦਾ ਹੈ।

ਔਰਤਾਂ ਦੀ ਕਿਰਤ ਸ਼ਕਤੀ ਵਿੱਚ ਘਟਦੀ ਹਿੱਸੇਦਾਰੀ ਦਾ ਦੂਜਾ ਕਾਰਨ ਅਜੋਕੇ ਸਰਮਾਏਦਾਰਾ ਭਾਰਤ ਵਿੱਚ ਅੱਜ ਵੀ ਔਰਤਾਂ ਪ੍ਰਤੀ ਜਗੀਰੂ ਮਾਨਸਿਕਤਾ ਦੀ ਡੂੰਘੀ ਘੁਸਪੈਠ ਹੋਣਾ ਹੈ। ਕੁੜੀ ਘਰ ਦੀ ਇੱਜਤ ਹੁੰਦੀ ਹੈ, ਬਾਹਰ ਕੰਮ ਕਰਨ ਵਾਲ਼ੀਆਂ ਔਰਤਾਂ ਚਰਿੱਤਰਹੀਣ ਬਣ ਜਾਂਦੀਆਂ ਹਨ ਜਾਂ ਵਿਗੜ ਜਾਂਦੀਆਂ ਹਨ ਵਰਗੇ ਵਿਚਾਰ ਅੱਜ ਵੀ ਵੱਡੀ ਗਿਣਤੀ ਅਬਾਦੀ ਦੇ ਮਨਾਂ ਵਿੱਚ ਘਰ ਕਰੀ ਬੈਠੇ ਹਨ। ਭਾਵੇਂ ਸਮੇਂ ਦੀ ਚਾਲ ਨੇ ਲੋਕਾਂ ਦੀਆਂ ਇਹ ਧਾਰਨਾਵਾਂ ਕਾਫੀ ਹੱਦ ਤੱਕ ਬਦਲੀਆਂ ਹਨ ਪਰ ਧੁਰ ਅੰਦਰ ਤੱਕ ਰਚੀਆਂ ਮੱਧਯੁਗੀ ਕਦਰਾਂ ਕੀਮਤਾਂ ਕਾਰਨ ਉਹ ਅੱਜ ਵੀ ਇਹ ਖੁੱਲ੍ਹ ਕੇ ਮੰਨਣ ਨੂੰ ਤਿਆਰ ਨਹੀਂ ਹਨ ਕਿ ਔਰਤਾਂ ਦਾ ਬਾਹਰ ਕੰਮ ਕਰਨਾ ਠੀਕ ਹੈ।
ਤੀਜਾ ਕਾਰਨ ਇਹ ਵੀ ਹੈ ਕਿ ਇਸ ਸਮਾਜ ਦੇ ਪੈਰ-ਪੈਰ ’ਤੇ ਔਰਤਾਂ ਨੂੰ ਭੱਦੀਆਂ ਟਿੱਪਣੀਆਂ, ਛੇੜਛਾੜ ਅਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਬਹੁਤ ਸਾਰੀਆਂ ਔਰਤਾਂ ਬਹੁਤ ਸੋਚ ਵਿਚਾਰਕੇ ਹੀ ਕਿਤੇ ਕੰਮ ਕਰਨ ਲਈ ਤਿਆਰ ਹੁੰਦੀਆਂ ਹਨ ਅਤੇ ਕੰਮ ਕਰਨ ਲਈ ਕੁੱਝ ਖਾਸ ਪੇਸ਼ੇ ਹੀ ਚੁਣਦੀਆਂ ਹਨ। ਇਹ ਸਾਰੀਆਂ ਗੱਲਾਂ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਛੋਟੇ ਜਾਂ ਵੱਡੇ ਰੂਪ ਵਿੱਚ ਦੁਨੀਆਂ ਦੇ ਲੱਗਭਗ ਸਾਰੇ ਮੁਲਕਾਂ ਵਿੱਚ ਹੀ ਵੇਖਣ ਨੂੰ ਮਿਲ਼ਦੀਆਂ ਹਨ।

ਅੱਜ ਭਾਰਤ ਵਿੱਚ ਔਰਤਾਂ ਦੇ ਸਬੰਧ ’ਚ ਸਰਕਾਰਾਂ ਸਮੇਂ-ਸਮੇਂ ’ਤੇ ਬਹੁਤ ਸਾਰੀਆਂ ‘ਮੁਹਿੰਮਾਂ’ ਚਲਾਉਂਦੀ ਰਹੀਆਂ ਨੇ। ਪਰ ਇਹ ਸਾਫ ਹੈ ਕਿ ਇਹ ਮੁਹਿੰਮਾਂ ਔਰਤਾਂ ਦੀ ਹਾਲਤ ਸੁਧਾਰਨ ਵਿੱਚ ਅਸਫਲ ਹੀ ਰਹੀਆਂ ਹਨ। ਅਸਲ ਵਿੱਚ ਗੈਰ-ਬਰਾਬਰੀ ਇਸ ਢਾਂਚੇ ਦਾ ਅਨਿੱਖੜਵਾਂ ਅੰਗ ਹੈ। ਇਹ ਸਰਮਾਏਦਾਰੀ ਢਾਂਚਾ, ਜਿਸ ਦੇ ਕੇਂਦਰ ਵਿੱਚ ਮੁਨਾਫੇ ਦੀ ਹਵਸ ਹੈ, ਲਈ ਔਰਤਾਂ ਸਿਰਫ ਇੱਕ ਬੱਚੇ ਜੰਮਣ ਦੀ ਮਸ਼ੀਨ ਅਤੇ ਸਸਤੀ ਕਿਰਤ ਸ਼ਕਤੀ ਦਾ ਸੋਮਾ ਹਨ। ਔਰਤ ਮਰਦ ਦੀ ਬਰਾਬਰੀ, ਔਰਤਾਂ ਦੀ ਦੂਹਰੀ ਲੁੱਟ ਦਾ ਖਾਤਮਾ ਆਦਿ ਨਾ ਤਾ ਇਸ ਢਾਂਚੇ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਇਹ ਢਾਂਚਾ ਅਜਿਹਾ ਕਰ ਸਕਦਾ ਹੈ। ਇਸ ਲਈ ਇਸ ਲੋਟੂ ਢਾਂਚੇ ਨੂੰ ਢਹਿ-ਢੇਰੀ ਕੀਤੇ ਬਿਨਾਂ ਔਰਤਾਂ ਦੀ ਅਜਾਦੀ ਸੰਭਵ ਨਹੀਂ।

ਦਵਿੰਦਰ ਕੌਰ  ਖੁਸ਼ ਧਾਲੀਵਾਲ ,

ਰਿਸਰਚ ਐਸੋਸੀਏਟ, ਧੂਰਕੋਟ ਮੋਗਾ, ਗੁਰੂ ਨਾਨਕ ਚੇਅਰ,

 ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ,

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin